ਅੱਜ ਹਾਸਿਆਂ ਦੇ ਦਰਮਿਆਨ
ਇਹ ਉਠਦੀ ਹੈ ਚੀਸ ਕੇਹੀ?
ਜਾਂਦੇ ਦਰਦ ਦੀ ਬੁੱਕਲ ਵਿਚੋਂ
ਆ ਬੈਠੀ ਹੈ ਪੀੜ ਕੇਹੀ?
ਖੁੱਲਦੇ ਬੂਹਿਆਂ ਨੂੰ ਲੰਗ ਕੇ
ਬੰਧਨ ਪਾਇਆ ਜ਼ੰਜੀਰ ਕੇਹੀ?
ਅੱਜ ਨਸ਼ਿਆਯੀਆਂ ਅੱਖਾਂ ਵਿਚੋਂ
ਵੱਗ ਪਈ ਇਹ ਨੀਰ ਕੇਹੀ?
ਮਦਹੋਸ਼ੀ ਦੀਆਂ ਪੈੜਾਂ ਉਤੇ
ਸੰਜੀਦਾ ਜਿਹੀ ਹੈ ਤੋਰ ਕੇਹੀ?
ਇਹ ਸੱਬ ਸੁਨੇਹੇ ਤੇਰੇ ਹਨ
ਵਰਨਾ ਕਿਸੇ ਦੀ ਲੋੜ ਕੇਹੀ?
ਜੁਲਾਈ, 2002
No comments:
Post a Comment