Thursday, April 27, 2017
Tuesday, April 11, 2017
Wednesday, January 25, 2017
ਮਰਜ਼ੀ - ਪ੍ਰਾਚੀਨ ਜਜ਼ਬਾਤਾਂ ਦੀ ਲੜੀ
ਖ਼ਾਬ ਦੇਖੀਏ ਹਕੀਕਤ ਬਦਲਣ ਲਈ
ਪਰ ਦੋਵਾਂ ਵਿੱਚ ਬੜਾ ਫ਼ਾਸਲਾ ਹੈ
ਦਿਲ ਕਰਦਾ ਲਕੀਰਾਂ ਮਿਟਾ ਦੇਈਏ
ਪਰ ਇੰਨਾਂ ਦਾ ਦਿਲਾਂ ਵਿੱਚ ਦਾਖਲਾ ਹੈ
ਜੱਲਾਦਾਂ ਦੀ ਬਸਤੀ ਦੇ ਵਿੱਚ ਆ ਕੇ
ਗਰਦਨ ਤਾਂ ਬਚਾਉਣੀ ਪੈਂਦੀ ਹੈ
ਜੰਗਲ ਦੇ ਵਿੱਚ ਰਾਤ ਬਰਾਤੇ
ਅੱਗ ਵੀ ਜਲਾਉਣੀ ਪੈਂਦੀ ਹੈ
ਪਰ ਖ਼ਾਬਾਂ ਦੀ ਹੀ ਤਾਕਤ ਹੈ
ਜੋ ਕੁੱਝ ਜੱਲਾਦਾਂ ਨੂੰ ਜਿੱਤ ਲੈਂਦੇ ਹਨ
ਜੰਗਲ ਦੀਆਂ ਰਸਮਾਂ ਵਿੱਚੋਂ ਲੰਘਾ ਕੇ
ਇਸ਼ਕ ਨਗਰੀ ਵੱਲ ਖਿੱਚ ਲੈਂਦੇ ਹਨ
ਆਪੋ ਆਪਣੀ ਮਰਜ਼ੀ ਹੈ ਹੁੰਦੀ
ਭਾਵੇਂ ਸੱਬ ਦੇ ਨਾਲ ਹੀ ਚੱਲਦੇ ਜਾਈਏ
ਭਾਵੇਂ ਦੁਨੀਆਂ ਨੂੰ ਬਦਲਣ ਤੁਰ ਪਈਏ
ਜਾਂ ਘਰ ਦੀ ਅੱਗ 'ਚ ਬਲਦੇ ਜਾਈਏ
ਜੂਨ, 2001
ਪਰ ਦੋਵਾਂ ਵਿੱਚ ਬੜਾ ਫ਼ਾਸਲਾ ਹੈ
ਦਿਲ ਕਰਦਾ ਲਕੀਰਾਂ ਮਿਟਾ ਦੇਈਏ
ਪਰ ਇੰਨਾਂ ਦਾ ਦਿਲਾਂ ਵਿੱਚ ਦਾਖਲਾ ਹੈ
ਜੱਲਾਦਾਂ ਦੀ ਬਸਤੀ ਦੇ ਵਿੱਚ ਆ ਕੇ
ਗਰਦਨ ਤਾਂ ਬਚਾਉਣੀ ਪੈਂਦੀ ਹੈ
ਜੰਗਲ ਦੇ ਵਿੱਚ ਰਾਤ ਬਰਾਤੇ
ਅੱਗ ਵੀ ਜਲਾਉਣੀ ਪੈਂਦੀ ਹੈ
ਪਰ ਖ਼ਾਬਾਂ ਦੀ ਹੀ ਤਾਕਤ ਹੈ
ਜੋ ਕੁੱਝ ਜੱਲਾਦਾਂ ਨੂੰ ਜਿੱਤ ਲੈਂਦੇ ਹਨ
ਜੰਗਲ ਦੀਆਂ ਰਸਮਾਂ ਵਿੱਚੋਂ ਲੰਘਾ ਕੇ
ਇਸ਼ਕ ਨਗਰੀ ਵੱਲ ਖਿੱਚ ਲੈਂਦੇ ਹਨ
ਆਪੋ ਆਪਣੀ ਮਰਜ਼ੀ ਹੈ ਹੁੰਦੀ
ਭਾਵੇਂ ਸੱਬ ਦੇ ਨਾਲ ਹੀ ਚੱਲਦੇ ਜਾਈਏ
ਭਾਵੇਂ ਦੁਨੀਆਂ ਨੂੰ ਬਦਲਣ ਤੁਰ ਪਈਏ
ਜਾਂ ਘਰ ਦੀ ਅੱਗ 'ਚ ਬਲਦੇ ਜਾਈਏ
ਜੂਨ, 2001
Subscribe to:
Posts (Atom)

